PressED 2019 ਕਾੰਨਫ਼ਰੈਂਸ – ਪ੍ਰਾਪਤ ਕਰਨ ਲਈ ਬੇਨਤੀ

PressED 2019 ਕਾੰਨਫ਼ਰੈਂਸ
ਪ੍ਰਾਪਤ ਕਰਨ ਲਈ ਬੇਨਤੀ

PressED ਇਕ ਟਵਿਟਰ ਕਾੰਨਫ਼ਰੈਂਸ ਹੈ ਜੋ ਇਹ ਦੇਖਦਾ ਹੈ ਕਿ WordPress ਨੂੰ ਸਿਖਿਆ, ਪੈਡਾਗੋਗੀ (pedagogy) ਅਤੇ ਖੋਜ ਵਿਚ ਕਿਵੇਂ ਵਰਤਿਆ ਜਾਂਦਾ ਹੈ। PressED ਤੇ ਹਰੇਕ ਪੇਸ਼ ਕਰਣ ਵਾਲੇ ਦੇ ਕੋਲ 15-ਮਿਨਟ ਦਾ ਸਮਾਂ ਹੋਵੇਗਾ ਜਿਸ ਵਿਚ ਉਹ 10 ਤੋਂ ਲੈ ਕੇ 15 ਟਵੀਟ੍ਸ ਨੂੰ ਪੇਸ਼ ਕਰ ਸਕਦੇ ਹਨ। ਤੁਸੀਂ ਪ੍ਰਤਿਬਿੰਬ, ਮੀਡਿਆ ਅਤੇ ਲਿੰਕਸ ਨੂੰ ਆਪਣੇ ਟਵੀਟਸ ਵਿਚ ਸ਼ਾਮਿਲ ਕਰ ਸਕਦੇ ਹੋ।

ਸਾਡਾ ਲਕਸ਼ ਹੈ ਕਿ ਅਸੀਂ ਸਾਰਿਆਂ ਨੂੰ ਆਪਣੇ ਕੰਮ ਨੂੰ ਪੇਸ਼ ਕਰਨ ਦਾ ਮੌਕਾ ਪੇਸ਼ ਕਰੀਏ ਜਿਨ੍ਹਾਂ ਨੇ WordPress ਨੂੰ ਵਰਤਿਆ ਹੈ। ਉਮੀਦ ਕਰਦੇ ਹਾਂ ਕਿ ਇਹ ਵਿਅਕਤੀਆਂ ਜਾਂ ਟੀਮਾਂ ਨੂੰ ਮੌਕਿਆਂ ਨੂੰ ਉਜਾਗਰ ਕਰਨ ਦੇ ਯੋਗ ਕਰੇਗੀ ਜੋ ਉਹ ਆਪਣੇ ਵਰਤਨ ਲਈ ਲਿਆਏ ਹੋਣਗੇ, ਜਿਹੜਾ ਪਾਠ ਉਨ੍ਹਾਂ ਨੇ ਸਿਖੇ ਹਨ, ਅਤੇ ਉਨ੍ਹਾਂ ਦੇ WordPress ਦੇ ਨਾਲ ਵਿਸਤਾਰ ਤੌਰ ਨਾਲ ਅਪਣਾਉਨ ਅਤੇ ਵਰਤਨ ਨੂੰ ਲਾਗੂ ਕੀਤਾ ਗਿਆ ਹੋਵੇ।

ਇਹ ਅਧਿਵੇਸ਼ਨ ਦੁਨਿਆਂ ਵਿ ਕਿਤੇ ਵੀ ਲੋਕਾਂ ਅਤੇ ਟੀਮਾਂ ਲਈ ਖੁਲਾ ਹੈ – ਤੁਸੀਂ ਕਿਸੇ ਵੀ ਭਾਸ਼ਾ ਵਿਚ ਟਵੀਟ ਕਰਨਾ ਚਾਹੁੰਦੇ ਹੋਵੋਂ ਕਰ ਸਕਦੇ ਹੋ – ਬਸ਼ਰਤੈ ਕਿ ਸ਼ੀਰਸ਼ਕ WordPress ਦੇ ਨਾਲ ਸਿਖਿਅਤ ਹੋਵੇ ਪੈਡਾਗੋਗੀ (pedagogy) ਅਤੇ ਖੋਜ ਦੇ ਨਾਲ ਸੰਬੰਧਿਤ ਹੋਵੇ। PressED ਕਿਸੇ ਤੋਂ ਵੀ ਬੇਨਤੀ ਹਾਸਲ ਕਰਨ ਦਾ ਸੁਆਗਤ ਕਰਦਾ ਹੈ, ਖਾਸ ਕਰ ਕੇ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਨੂੰ ਕਾਨੰਫ਼ਰੈਂਸ ਜਾਂ ਉਨ੍ਹਾਂ ਦੇ ਪੇਸ਼ਾਵਰ ਜਿੰਦਗੀ ਵਿਚ ਸ਼ਾਮਲ ਨਾ ਕੀਤੇ ਜਾਣ ਨੂੰ ਜਾਂ ਘੱਟ ਨੁਮਾਇੰਦਗੀ ਨੂੰ ਮਹਿਸੂਸ ਕਰ ਰਹੇ ਹੋਵੋਂ। ਅਸੀਂ ਉਨ੍ਹਾਂ ਲੋਕਾਂ ਨੂੰ ਅਧਿਵੇਸ਼ਨ ਤੇ ਆਣ ਦਾ ਜੀ ਆਇਆਂ ਨੂੰ ਆਖਦੇ ਹਾਂ ਜੋ ਪਹਿਲਾਂ ਕਦੇ ਵੀ ਅਧਿਵੇਸ਼ਨ ਤੇ ਨਹੀਂ ਆਏ ਹੋਣ, ਵਿਦਿਆਰਥੀਆਂ, ਅਤੇ ਨਾਲ ਹੀ ਅਕਾਦਮੀ ਕਰਮਚਾਰੀਆਂ ਨੂੰ ਜੀ ਆਇਆਂ ਆਖਦੇ ਹਾਂ। ਅਸੀਂ ਇਕ ਵਿਕਾਸ ਕੀਤੇ ਜਾਣ ਵਾਲੇ ਸਟੈਕ (https://en.wikipedia.org/wiki/Progressive_stack) ਦੀ ਪਹੁੰਚ ਨੂੰ ਅਪਣਾਉਨ ਦਾ ਲਕਸ਼ ਰਖਦੇ ਹਾਂ ਜਦੋਂ ਅਸੀਂ ਬੇਨਤੀਆਂ ਪ੍ਰਾਪਤ ਕਰ ਰਹੇ ਹੋਈਏ।

ਆਪਣੇ ਵਿਚਾਰ/ਪੇਸ਼ਕਾਰੀ ਦੇ ਸਾਰਾਂਸ਼ (280 ਅੱਖਰਾਂ ਦੇ – ਟਵੀਟ ਵਰਗੇ) ਨੂੰ ਪੇਸ਼ ਕਰਣ ਲਈ, ਕਿਰਪਾ ਕਰ ਕੇ ਸਾਡੇ ਵੈਬਸਾਈਟ ਨੂੰ ਦੇਖੋ (http://2019.pressedconf.org).

ਕਿਰਪਾ ਕਰ ਕੇ ਕਾਨੰਫ਼ਰੈਂਸ ਦੀ ਅਨੁਸੂਚੀ ਨੂੰ ਦੇਖੋ

(https://2018.pressedconf.org/category/schedule/) ਜਿਹੜਾ ਤੁਹਾਨੂੰ ਇਹ ਮਹਿਸੂਸ ਕਰਾਏਗਾ ਕਿ PressED ਤੇ ਅਸੀਂ ਕਿਸੇ ਤਰਾਂ ਦੇ ਫੀਚਰ ਨੂੰ ਦਿਖਾ ਸਕਦੇ ਹਾਂ। ਜੇਕਰ ਤੁਸੀਂ ਘਬਰਾਏ ਹੋਏ ਹੋਵੋਂ ਜਾਂ ਕਿਸੇ ਵੀ ਤਰਾਂ ਦੇ ਸਮਰਥਨ ਨੂੰ ਚਾਹੁੰਦੇ ਹੋਵੋਂ, ਤਾਂ ਕਿਰਪਾ ਕਰ ਕੇ ਇਸ ਈਮੇਲ ਦੇ ਪਤੇ ਤੇ ਈਮੇਲ ਕਰਨ ਵਿਚ ਸੰਕੋਚ ਨਾ ਵਰਤੋ hey@pressedconf.org . ਅਸੀਂ ਉਨ੍ਹਾਂ ਲੋਕਾਂ ਦੀ ਮਦਦ ਵੀ ਕਰ ਸਕਦੇ ਹਾਂ ਜਿਨ੍ਹਾਂ ਦੇ ਕੋਲ ਟਵੀਟਰ ਅਕਾਊਂਟ ਨਹੀਂ ਹੈ ਅਤੇ ਕਾਨਫ਼ਰੈਂਸ ਦੌਰਾਨ ਟਵਿਟਰ ਤੇ ਟਵੀਟ ਕਰਨ ਦਾ ਤਜਰਬਾ  ਨਹੀਂ ਹੈ।

ਪੜ੍ਹਨ ਲਈ ਧੰਨਵਾਦ

 

ਨੈਟਲੀ ਅਤੇ ਪੈਟ
(Natalie and Pat)